Search
Close this search box.

ਮਾਮੂਲੀ ਤਕਰਾਰ ‘ਤੇ ਕੱਢ ਲਈਆਂ ਪਿਸਤੌਲਾਂ, ਘਰ ਅੰਦਰ ਵੜ ਵਿਅਕਤੀ ਨੂੰ ਮਾਰੀਆਂ ਗੋਲੀਆਂ, ਦੇਖੋ ਵੀਡੀਓ

ਬਟਾਲਾ: ਬਟਾਲਾ ਦੇ ਗਾਂਧੀ ਕੈਂਪ ਇਲਾਕੇ ਵਿਚ ਅੱਜ ਦੇਰ ਰਾਤ ਮਾਹੌਲ ਉਸ ਵੇਲੇ ਤਨਾਵਪੂਰਨ ਹੋ ਗਿਆ। ਇਲਾਕੇ ਵਿਚ ਦੋ ਧੜਿਆਂ ਦੀ ਆਪਸੀ ਲੜਾਈ ਦੇ ਕਾਰਨ ਇੱਕ ਧੜੇ ਦਾ ਵਿਅਕਤੀ ਦੌੜ ਕੇ ਕਿਸੇ ਗੁਆਂਢੀ ਦੇ ਅੰਦਰ ਜਾ ਕੇ ਦਾਖਲ ਹੋ ਗਿਆ ਤਾਂ ਦੂਸਰੇ ਧੜੇ ਨੇ ਵੱਡੀ ਗਿਣਤੀ ਵਿੱਚ ਵਿਅਕਤੀਆ ਨੇ ਉਸ ਘਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੀ ਜਿਥੇ ਭੰਨ ਤੋੜ ਕਰਕੇ ਫਾਇਰਿੰਗ ਕੀਤੀ, ਜਿਸ ਦੇ ਚਲਦੇ ਉਸ ਘਰ ਦੇ ਮਾਲਕ ਇਕ ਰਿਕਸ਼ਾ ਚਲਾਕ ਦੇ ਲੱਗੀ ਗੋਲੀ ਤੇ ਜ਼ਖਮੀ ਹਾਲਤ ਚ ਉਕਤ ਨੂੰ ਸਿਵਿਲ ਹਸਪਤਾਲ ਬਟਾਲਾ ਵਿਚ ਦਾਖਿਲ ਕਰਵਾਇਆ ਗਿਆ ਅਤੇ ਪੀੜਤ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਖਮੀ ਅਸ਼ੋਕ ਕੁਮਾਰ ਨਿਵਾਸੀ ਗਾਂਧੀ ਕੈੰਪ ਬਟਾਲਾ ਨੇ ਦੱਸਿਆ ਅੱਜ ਰਾਤ ਉਹਨਾਂ ਦੇ ਗੁਆਂਢ ਚ ਦੋ ਧਿਰਾਂ ਦੇ ਨੌਜਵਾਨਾਂ ਵਿੱਚ ਆਪਸੀ ਝਗੜਾ ਹੋ ਰਿਹਾ ਸੀ ਤਾਂ ਇੱਕ ਧੜੇ ਨੇ ਕੁਝ ਨੌਜਵਾਨਾਂ ਬੁਲਾਏ ਹੋਏ ਸਨ ਅਤੇ ਉਥੇ ਹੀ ਉਹਨਾਂ ਦੇ ਝਗੜੇ ਦੌਰਾਨ, ਜਿੱਥੇ ਇੱਕ ਧਿਰ ਦਾ ਨੌਜਵਾਨ ਦੌੜ ਕੇ ਉਹਨਾਂ ਦੇ ਘਰ ਵੜ ਗਿਆ ਤਾਂ ਬਾਹਰ ਤੋਂ ਆਏ ਹੋਏ ਹਮਲਾਵਰਾਂ ਨੇ ਘਰ ਵਿੱਚ ਆ ਕੇ ਭਣਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਵੀ ਕੀਤੇ ਅਤੇ ਹਮਲਾ ਦੌਰਾਨ ਇਕ ਗੋਲੀ ਅਸ਼ੋਕ ਕੁਮਾਰ ਦੀ ਲੱਤ ਉੱਤੇ ਲੱਗੀ ਹੈ।

ਜ਼ਖਮੀ ਹਾਲਤ ਵਿਚ ਅਸ਼ੋਕ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਹ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਉਧਰ ਮੌਕੇ ਉੱਤੇ ਪਹੁਚੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਇੰਚਾਰਜਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾ ਉਹ ਮੌਕੇ ਉੱਤੇ ਪਹੁਚੇ ਅਤੇ ਜ਼ਖ਼ਮੀ ਹਾਲਾਤ ਵਿਚ ਅਸੋਕ ਕੁਮਾਰ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ਉੱਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇਗਾ।

ਇਸ਼ਤਿਹਾਰਬਾਜ਼ੀ
  • First Published :

Source link

G Media News
Author: G Media News

happygarg80@gmail. Com

Leave a Comment

Read More

Read More