Search
Close this search box.

ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀ ਮਹਿਕਪ੍ਰੀਤ, ਗੁਰਵੀਰ, ਸਨੇਹਾ ਅਤੇ ਅਰਸ਼ਦੀਪ ਨੇ ਮੈਰਿਟ ਵਿੱਚ ਬਣਾਏ ਸਥਾਨ

ਅੱਠਵੀਂ ਜਮਾਤ ‘ਚ ਜਿਲ੍ਹੇ ‘ਚੋਂ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਕਾਬਜ

ਸਰਦੂਲਗੜ੍ਹ:           ( ਰਣਜੀਤ ਗਰਗ )

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਬਾਰਵੀਂ ਅਤੇ ਅੱਠਵੀਂ ਕਲਾਸ ਦੀ ਮੈਰਿਟ ਸੂਚੀ ਵਿੱਚ ਹਰ ਸਾਲ ਮੈਰਿਟ ਰੈਂਕ ਪ੍ਰਾਪਤ ਕਰਨ ਦਾ ਰਿਕਾਰਡ ਜਾਰੀ ਰੱਖਦਿਆਂ ਸਕੂਲ ਵਿਦਿਆਰਥੀਆਂ ਨੇ ਚਾਰ ਮੈਰਿਟਾਂ ਹਾਸਿਲ ਕਰਕੇ ਅਤੇ ਅੱਠਵੀਂ ਕਲਾਸ ਵਿੱਚੋਂ ਜਿਲ੍ਹੇ ਵਿੱਚੋਂ ਪਹਿਲੇ ਤਿੰਨੇ ਸਥਾਨਾ ਤੇ ਕਬਜਾ ਕਰਕੇ ਇਤਿਹਾਸ ਸਿਰਜਿਆ।
ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆਂ ਕਿ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਵਾਸੀ ਫੂਸ ਮੰਡੀ ਨੇ 489-500 (97.80%) ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੱਠਵੀਂ ਜਮਾਤ ਦੇ ਗੁਰਵੀਰ ਸਿੰਘ ਸਪੁੱਤਰ ਭਜਨ ਸਿੰਘ ਵਾਸੀ ਸਰਦੂਲਗੜ੍ਹ ਨੇ 595-600 (99.17%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 5ਵਾਂ ਰੈਂਕ ਅਤੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ, ਸਨੇਹਾ ਸਪੁੱਤਰੀ ਰੋਹਤਾਸ਼ ਕੁਮਾਰ ਵਾਸੀ ਖੈਰਾ ਕਲਾਂ ਨੇ 591-600 (98.50%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 9ਵਾਂ ਰੈਂਕ ਅਤੇ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਅਤੇ ਅਰਸ਼ਦੀਪ ਕੌਰ ਸਪੁੱਤਰੀ ਗੁਰਵਿੰਦਰ ਸਿੰਘ ਵਾਸੀ ਆਹਲੂਪੁਰ ਨੇ 589-600 (98.17%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 11ਵਾਂ ਰੈਂਕ ਅਤੇ ਜਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਕਲਾਸ ਦੇ ਨਤੀਜੇ ਵਿੱਚ ਵੀ ਅਰਜ਼ ਸਪੁੱਤਰੀ ਜੀਵਨ ਕੁਮਾਰ ਵਾਸੀ ਸਰਦੂਲਗੜ੍ਹ 629–650 (97%) ਅੰਕ ਪ੍ਰਾਪਤ ਕਰਕੇ ਪੰਜਾਬ ਮੇੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਕੀਤਾ ਹੈ।
ਇਸ ਤਰ੍ਹਾਂ ਸਕੂਲ ਵੱਲੋਂ ਅੱਠਵੀਂ, ਦਸਵੀਂ, ਬਾਰਵੀਂ ਦੀਆਂ 5 ਮੈਰਿਟਾਂ ਹਾਸਿਲ ਕਰਕੇ ਸਰਦੂਲਗੜ੍ਹ ਅਤੇ ਜਿਲੇ੍ ਮਾਨਸਾ ਦਾ ਨਾਮ ਪੰਜਾਬ ਪੱਧਰ ਤੇ ਰੌਸ਼ਨ ਕੀਤਾ। ਇਸ ਪ੍ਰਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਸਮੂਹ ਸਟਾਫ, ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ 11000/-,11000/- ਰੂਪੈ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਕੈਂਪਸ਼ਨ :- ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਪੰਜਾਬ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਵਾਲੇ ਮਹਿਕਪ੍ਰੀਤ ਕੌਰ, ਗੁਰਵੀਰ ਸਿੰਘ, ਸਨੇਹਾ ਅਤੇ ਅਰਸ਼ਦੀਪ ਕੌਰ।

 

 

G Media News
Author: G Media News

happygarg80@gmail. Com

Leave a Comment

Read More

Read More