Search
Close this search box.

ਸੇਕਰਡ ਸੌਲਜ਼ ਸਕੂਲ ਨੂੰ “ਅਕਾਦਮਿਕ ਐਕਸੀਲੈਂਸ ਟਰਾਫੀ” ਨਾਲ ਸਨਮਾਨਿਤ ਕੀਤਾ ਗਿਆ

ਸਕੂਲ ਪ੍ਰਿੰਸੀਪਲ ਅਮਨਦੀਪ ਗਿੱਲ “ਗੋਲਡਨ ਪ੍ਰਿੰਸੀਪਲ ਅਵਾਰਡ” ਨਾਲ ਸਨਮਾਨਿਤ
ਸਰਦੂਲਗੜ੍ਹ  ਰਣਜੀਤ ਗਰਗ
ਸੇਕਰਡ ਸੌਲਜ਼ ਸਕੂਲ ਐਮਡੀਜ਼ ਆਲਮਬੀਰ ਸਿੰਘ ਅਤੇ ਭਗਤਪ੍ਰੀਤ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਨੂੰ ਮਾਨਤਾ ਦਿੰਦੇ ਹੋਏ ਸਕੂਲ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਫਏਪੀ ਨੈਸ਼ਨਲ ਅਵਾਰਡ 2023 ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੁਆਰਾ “ਅਕਾਦਮਿਕ ਐਕਸੀਲੈਂਸ ਟਰਾਫੀ” ਨਾਲ ਸਨਮਾਨਿਤ ਕੀਤਾ ਗਿਆ ਹੈ।ਸੇਕਰਡ ਸੌਲਜ਼ ਸਕੂਲ ਦੁਆਰਾ ਨਵੀਨਤਮ ਪ੍ਰਾਪਤੀਆਂ ਕਰਨ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਫੈਪ ਦੁਆਰਾ ਮਿਲਿਆ  ਇਹ ਸਨਮਾਨ ਬੇਮਿਸਾਲ ਸਟਾਫ਼ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਾ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਗਿੱਲ ਨੂੰ “ਗੋਲਡਨ ਪ੍ਰਿੰਸੀਪਲ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ ਅਧਿਆਪਕਾ ਰੁਪਿੰਦਰ ਅਤੇ ਪ੍ਰਿਅੰਕਾ ਨੂੰ ਫ਼ੈਪ ਦੁਆਰਾ ‘ਸਭ ਤੋਂ ਪ੍ਰੇਰਨਾਦਾਇਕ ਅਧਿਆਪਕ’ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸੇਕਰਡ ਸੌਲਜ਼ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਆਰੀਅਨ ਨੇ ਫ਼ੈਪ ਦੁਆਰਾ ਕਰਵਾਏ ਗਏ ਸਾਇੰਸ ਮੈਗਾ ਓਲੰਪੀਆਡ ਵਿੱਚ ਸਟੇਟ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ  ਦੇ 24 ਵਿਦਿਆਰਥੀਆਂ ਨੂੰ ਜ਼ਿਲ੍ਹਾ ਟਾਪਰ ਵਜੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ਲਈ ਪੂਰਾ ਸੇਕਰਡ ਸੌਲਜ਼ ਪਰਿਵਾਰ ਵਧਾਈ ਦੇ ਹੱਕਦਾਰ ਹਨ, ਅਤੇ ਇਹਨਾਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਰਹਾਂਗੇ।
G Media News
Author: G Media News

happygarg80@gmail. Com

Leave a Comment

Read More

Read More