Search
Close this search box.

ਜੈ ਮਲਾਪ ਵੱਲੋਂ ਸਰਕਾਰੀ ਹਾਈ ਸਕੂਲ ਹੀਰਕੇ ਵਿਖੇ ਫਰੀ ਬਲੱਡ ਗਰੁੱਪ ਜਾਂਚ ਕੈੰਪ ਲਗਾਇਆ ਗਿਆ

ਸਰਦੂਲਗੜ੍ਹ  ਰਣਜੀਤ ਗਰਗ

ਬੀਤੇ ਸੋਮਵਾਰ ਨੂੰ ਜੈ ਮਲਾਪ (ਜੁਆਇੰਟ ਐਸੋਸੀਏਸ਼ਨ ਇੰਡੀਪੈੰਡੈਟ ਮੈਡੀਕਲ ਲੈਬੋਰੇਟਰੀ ਅਲਾਈਡ ਅਤੇ ਪ੍ਰੋਫੈਸ਼ਨਲ) ਬਲਾਕ ਸਰਦੂਲਗੜ ਵੱਲੋਂ ਸਟੇਟ ਪ੍ਰਧਾਨ ਜਗਦੀਪ ਭਾਰਦਵਾਜ ਦੀ ਸੋਚ ਤੇ ਚੱਲਦਿਆਂ ਅੱਜ ਬਲਾਕ ਪ੍ਰਧਾਨ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਹੇਠ ਲੜੀਵਾਰ ਬਲੱਡ ਗਰੁੱਪ ਜਾਂਚ ਕੈਂਪ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਉਸੇ ਲੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਪਿੰਡ ਹੀਰਕੇ ਤਹਿਸੀਲ ਸਰਦੂਲਗੜ੍ਹ ਜ਼ਿਲਾ ਮਾਨਸਾ ਵਿਖੇ ਮੁਫ਼ਤ ਬਲੱਡ ਗਰੁੱਪ ਕੈਂਪ ਲਗਾਇਆ ਗਿਆ। ਸਕੱਤਰ ਗੁਰਮੀਤ ਸਿੰਘ, ਵਾਈਸ ਪ੍ਰਧਾਨ ਗੁਰਵਿੰਦਰ ਸਿੰਘ,ਮੇਵਾ ਸਿੰਘ, ਗੁਰਪ੍ਰੀਤ ਸਿੰਘ ਝੰਡੂਕੇ ਜੈ ਮਲਾਪ ਟੀਮ ਨੇ ਲਗਭਗ 130 ਬਲੱਡ ਗਰੁੱਪ ਜਾਂਚ ਕੀਤੀ। ਜੈ ਮਲਾਪ ਟੀਮ ਸਰਦੂਲਗੜ੍ ਦੇ ਵੱਖ ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਆਪਣੀ ਸੇਵਾ ਨਿਭਾਉਂਦੀ ਆ ਰਹੀ ਹੈ।

G Media News
Author: G Media News

happygarg80@gmail. Com

Leave a Comment

Read More

Read More