Search
Close this search box.

ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਟਿਕਟ ਮਿਲਣ ‘ਤੇ ਅਕਾਲੀਆਂ ‘ਚ ਖੁਸ਼ੀ ਦੀ ਲਹਿਰ 

ਸਰਦੂਲਗੜ੍ਹ      ( ਰਣਜੀਤ ਗਰਗ )
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾ ਦੀ ਜਾਰੀ ਕੀਤੀ ਦੂਸਰੀ ਲਿਸਟ ਵਿੱਚ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਬਠਿੰਡਾ ਤੋਂ ਚੌਥੀ ਵਾਰ ਲੋਕ ਸਭਾ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ । ਇਸ ਐਲਾਨ ਤੋਂ  ਸਮੁੱਚੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਬੇਦਾਗ , ਇਮਾਨਦਾਰ , ਸਖ਼ਤ ਮੇਹਨਤੀ , ਪਾਰਟੀ ਲਈ ਹਮੇਸ਼ਾ ਕੰਮ ਕਰਨ ਲਈ ਤਿਆਰ ਰਹਿਣ ਵਾਲੀ ਬੀਬਾ ਬਾਦਲ ਦੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ,ਅਹੁਦੇਦਾਰਾਂ ਤੇ ਵਰਕਰਾਂ ਆਪਣਾ ਯੋਗਦਾਨ ਪਾਉਣਗੇ । ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਸਿੰਘ ਸੋਢੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨਸਾ (ਸ਼ਹਿਰੀ ) ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਦਿੱਗਜ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਜਨਾਬੰਦੀ ਨਾਲ ਇਹਨਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇਗਾ । ਇਸ ਉਮੀਦਵਾਰੀ  ਲਈ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈ ਕਮਾਡ ਦਾ ਧੰਨਵਾਦ ਕੀਤਾ । ਬੀਬਾ ਜੀ ਨੂੰ ਵਧਾਈ ਦੇਣ ਵਾਲਿਆਂ ਵਿੱਚ ਦਿਲਰਾਜ ਸਿੰਘ ਭੂੰਦੜ੍ਹ ਸਾਬਕਾ ਵਿਧਾਇਕ , ਪ੍ਰੇਮ ਕੁਮਾਰ ਅਰੋੜਾ, ਡਾ ਨਿਸ਼ਾਨ ਸਿੰਘ , ਸੁਰਜੀਤ ਸਿੰਘ ਰਾਏਪੁਰ , ਗੁਰਪ੍ਰੀਤ ਸਿੰਘ ਝੱਬਰ , ਗੁਰਪਾਲ ਸਿੰਘ ਬੁਢਲਾਡਾ , ਇੰਜ ਹਨੀਸ਼ ਬਾਸਲ, ਦਵਿੰਦਰ ਸਿੰਘ ਅਲੀਸ਼ੇਰ , ਮੇਵਾ ਸਿੰਘ ਦੋਦੜਾ, ਤਰਸੇਮ ਚੰਦ ਭੋਲੀ, ਬਲਦੇਵ ਸਿੰਘ ਮੀਰਪੁਰ , ਜਗਦੀਪ ਸਿੰਘ ਢਿੱਲੋ , ਕਰਮਜੀਤ ਕੋਰ ਸਮਾਓ ,ਹਰਮਨਜੀਤ ਸਿੰਘ ਭੰਮਾ , ਗੁਰਪ੍ਰੀਤ ਸਿੰਘ ਚਹਿਲ , ਗੁਰਦੀਪ ਸਿੰਘ ਟੋਡਰਪੁਰ , ਗੁਰਪ੍ਰੀਤ ਸਿੰਘ ਸਿੱਧੂ , ਤਰਸੇਮ ਮਿੱਡਾ , ਰਾਜਿੰਦਰ ਸਿੰਘ ਚਕੇਰੀਆ, ਰੰਗੀ ਸਿੰਘ ਖਾਰਾ , ਕਾਲਾ ਜਵੰਧਾ,  ਰਾਜ ਸਿੰਘ ਪੇਂਟਰ , ਮੇਵਾ ਸਿੰਘ , ਨਿਰਮਲ ਸਿੰਘ ਨਾਹਰਾ , ਪ੍ਰੇਮ ਚੋਹਾਨ , ਕੈਪਟਨ ਗੁਲਜ਼ਾਰ ਸਿੰਘ , ਜਗਜੀਤ ਸਿੰਘ ਸੰਧੂ  , ਸਵਰਨਜੀਤ ਸਿੰਘ ਦਾਨੇਵਾਲਾ , ਸੇਖੋ ਸਾਬਕਾ ਕੋਸਲਰ , ਹੇਮੰਤ ਹਨੀ , ਲ਼ੈਬਰ ਸਿੰਘ ਸੰਧੂ , ਅਵਤਾਰ ਸਿੰਘ , ਤਾਰੀ , ਨਿਰਮਲ ਸਿੰਘ ਮੋਡਾ , ਸੰਦੀਪ ਗਾਗੋਵਾਲ , ਬੋਘਾ ਸਿੰਘ ਗੇਹਲੇ , ਕਸ਼ਮੀਰ ਸਿੰਘ ਚਹਿਲ , ਸ਼ੇਰ ਸਿੰਘ ਟਿੱਬੀ , ਜੋਗਾ ਸਿੰਘ ਬੋਹਾ , ਰਾਜੇਸ ਕੁਮਾਰ ਬਰੇਟਾ ਹਰਬੰਸ ਸਿੰਘ ਪੰਮੀ , ਰਾਜੂ ਦਰਾਕਾ , ਗੁਰਪ੍ਰੀਤ ਸਿੰਘ ਪੀਤਾ , ਗੋਲਡੀ ਗਾਂਧੀ ,ਰਘਬੀਰ ਸਿੰਘ ਬਰਨ , ਸੁਰਿੰਦਰ ਪਿੰਟਾ , ਗੁਰਮੀਤ ਸਿੰਘ ਲਾਲੀ ,ਸਤਪਾਲ ਬਾਸਲ , ਬਾਜ ਸਿੰਘ ਪਟਵਾਰੀ , ਮੇਜਰ ਸਿੰਘ ਗਿੱਲ , ਬਲਜੀਤ ਸਿੰਘ ਸੇਠੀ ,ਲਾਭ ਕੋਰ ਮੂਸਾ , ਗੁਰਪ੍ਰੀਤ ਕੋਰ ਮੂਸਾ ਆਦਿ ਸ਼ਾਮਿਲ ਸਨ ।
G Media News
Author: G Media News

happygarg80@gmail. Com

Leave a Comment

Read More

Read More