Search
Close this search box.

ਰੋਇਲ ਕਾਨਵੈਂਟ ਸਕੂਲ ਸਰਦੂਲਗੜ੍ਹ ਵਿਖੇ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਸਰਦੂਲਗੜ੍ਹ    ( ਰਣਜੀਤ ਗਰਗ )

ਵਿਸਾਖੀ ਮੌਕੇ ਰੋਇਲ ਕਾਨਵੈਂਟ ਸਕੂਲ ਵਿਖੇ ਸੱਭਿਆਚਾਰਕ ਪ੍ਰੌਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਪਰਮਪਾਲ ਕੌਰ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲੋਕਾਂ ਨੂੰ ਜੀਵਨ ਜਿਉਣ, ਸੱਚਾਈ ਦੇ ਮਾਰਗ ’ਤੇ ਚੱਲਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਉਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਮੂਹ ਭੇਦਭਾਵ ਨੂੰ ਮਿਟਾਉੇਂਦਿਆਂ ਸਾਰੀ ਦੁਨੀਆ ਦੀ ਜਾਤ ਇਨਸਾਨੀਅਤ ਦੱਸਦਿਆਂ ਖ਼ਾਲਸਾ ਪੰਥ ਦੀ ਵਿਸਾਖੀ ਮੌਕੇ ਸਾਜਨਾ ਕੀਤੀ।
ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਗੀਤ, ਅਤੇ ਇੱਕ ਜਿਲ੍ਹਿਆਂ ਵਾਲੇ ਬਾਗ਼ ਦੀ ਘਟਨਾ ਤੇ ਆਧਾਰਿਤ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਪੰਜਾਬੀ ਪਹਿਰਾਵੇ ਵਿੱਚ ਪਹੁੰਚੇ।
ਸਕੂਲ ਮੈਨੇਜਮੇਟ ਕਮੇਟੀ ਦੇ ਚੇਅਰਮੈਨ ਮੋਹਿਤ ਜੈਨ ਅਤੇ ਵਾਇਸ-ਚੇਅਰਮੈਨ ਮੁਨੀਸ਼ ਮੰਗਲਾ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

G Media News
Author: G Media News

happygarg80@gmail. Com

Leave a Comment

Read More

Read More