Search
Close this search box.

ਡੇਰਾ ਬਾਬਾ ਰੰਗਪੂਰੀ ਜੀ ਢਾਬ ਵਿਖੇ ਸ਼੍ਰੀ ਰਮਾਇਣ ਪਾਠ ਦਾ ਭੋਗ ਪਾਏ ਗਏ

ਸਰਦੂਲਗੜ੍ਹ  ਰਣਜੀਤ ਗਰਗ 

ਸਰਦੂਲਗੜ੍ਹ ਹਲਕੇ ਦੇ ਪਿੰਡ ਮੀਰਪੁਰ ਖੁਰਦ ਵਿੱਖੇ ਇਲਾਕੇ ਦੇ ਪ੍ਰਸਿੱਧ ਇਤਿਹਾਸਕ ਸਥਾਨ ਡੇਰਾ ਬਾਬਾ ਰੰਗਪੁਰੀ ਜੀ ਢਾਬ (ਝਿੜੀ) ਵਿੱਖੇ ਬ੍ਰਹਮਲੀਨ ਸ਼੍ਰੀ ਸ਼੍ਰੀ 108 ਸੰਤ ਬਾਬਾ ਉਮਪ੍ਰਕਾਸ਼ ਜੀ ਦੀ ਦੱਸਵੀਂ ਬਰਸੀ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਹਵਨਯੱਗ ਉਪਰੰਤ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ ਜਾਨਕਾਰੀ ਦਿੰਦਿਆ ਗੱਦੀਨਸ਼ੀਨ ਮਹੰਤ ਬਾਬਾ ਹਰੀ ਰਾਮ ਜੀ ਨੇ ਦੱਸਿਆ ਕਿ ਹਰ ਸਾਲ ਬ੍ਰਹਮਲੀਨ ਸ਼੍ਰੀ ਸ਼੍ਰੀ 108 ਸੰਤ ਬਾਬਾ ਉਮ ਪ੍ਰਕਾਸ਼ ਜੀ ਦੀ ਬਰਸੀ ਮਨਾਈ ਜਾਂਦੀ ਹੈ ਇਸ ਵਾਰ ਵੀ ਸੰਤਾ ਦੀ ਬਰਸੀ ਮੌਕੇ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ ਇਸ ਉਪਰੰਤ ਬਾਬਾ ਜੀ ਭੰਡਾਰਾ ਅਤੁੱਟ ਵਰਤਾਇਆ ਗਿਆ।ਬਰਸੀ ਮੌਕੇ ਦੂਰੋਂ ਦੂਰੋਂ ਸੰਤ ਮਹਾਂਪੁਰਸ਼ ਇੱਥੇ ਪੰਹੁਚੇ ਅਤੇ ਆਈ ਹੋਈ ਸੰਗਤ ਨੂੰ ਆਸ਼ੀਰਵਾਦ ਦਿੱਤਾ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਮਹੰਤ ਬਾਬਾ ਹਰੀ ਰਾਮ ਜੀ ਵੱਲੋ ਸ਼ਰਧਾਪੂਰਵਕ ਭੰਡਾਰਾ ਛਕਾਉਣ ਉਪਰੰਤ ਦਕਸ਼ਿਣਾ ਭੇਟ ਕੀਤੀ। ਇਸ ਮੌਕੇ ਇਲਾਕੇ ਦੀ ਸੰਗਤ ਵਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਥੇ ਪੰਹੁਚੀ।

G Media News
Author: G Media News

happygarg80@gmail. Com

Leave a Comment

Read More

Read More