Search
Close this search box.

ਧਾਰਮਿਕ ਅਤੇ ਸਮਾਜਿਕ ਕਾਰਜਾਂ ਦਾ ਸੁਮੇਲ ਬਾਬਾ ਹੱਕਤਾਲਾ ਜੀ ਦਾ 60ਵਾਂ ਜੋੜ ਮੇਲਾ ਸੰਪੰਨ

ਮੇਲੇ ਮੌਕੇ ਅਗਰਵਾਲ ਸਭਾ ਵੱਲੋਂ ਲਗਾਇਆ ਗਿਆ ਖੂਨਦਾਨ ਕੈੰਪ

ਸਰਦੂਲਗੜ੍ਹ, 29 ਫਰਵਰੀ ( ਰਣਜੀਤ ਗਰਗ )

ਸਥਾਨਕ ਸ਼ਹਿਰ ਦੇ ਸਿੱਧ ਬਾਬਾ ਹੱਕਤਾਲਾ ਵਿਖੇ ਤਿੰਨ ਰੋਜਾ 60ਵਾਂ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੂਰਨ ਹੋ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਲਾਕੇ ਦੀਆਂ ਹਾਜਰਾਂ ਸੰਗਤਾਂ ਨੇ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਨਤਮਸਤਕ ਹੁੰਦੇ ਹੋਏ ਮੇਲੇ ਵਿਚ ਸ਼ਿਰਕਤ ਕੀਤੀ। ਬੱਚਿਆਂ ਨੇ ਝੂਲਿਆਂ ਅਤੇ ਹੋਰ ਸਜਾਵਟੀ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਇਸ ਅਵਸਰ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਦਾ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ। ਮਾਤਾ ਹਰਪਾਲ ਕੌਰ ਨੇ ਮਰਿਆਦਾ ਅਨੁਸਾਰ ਕਵੀਸਰੀ ਸਰਵਣ ਕੀਤੀ ਅਤੇ ਲੰਗਰ ਛਕਿਆ। ਮਾਤਾ ਨੇ ਡੇਰੇ ਦੁਆਰਾ ਧਾਰਮਿਕ ਆਸਥਾ ਦੇ ਨਾਲ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਪ੍ਰਬੰਧਕ ਕਮੇਟੀ ਦੀਆਂ ਕੁਝ ਜਾਇਜ ਮੰਗਾਂ ਨੂੰ ਪ੍ਰਵਾਨ ਕਰਕੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਮੇਲੇ ‘ਚ ਅਗਰਵਾਲ ਸਭਾ ਦੁਆਰਾ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਕੇ ਹੱਲਾ-ਸ਼ੇਰੀ ਦਿੱਤੀ। ਡੇਰਾ ਸੰਚਾਲਕ ਮਹੰਤ ਕੇਵਲ ਦਾਸ ਨੇ ਦੱਸਿਆ ਕਿ ਕੈਂਪ ਦੌਰਾਨ ਗੁਪਤਾ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਡਾ. ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਸਵੈ-ਇੱਛਕ ਖੂਨਦਾਨੀਆਂ ਤੋਂ 80 ਯੂਨਿਟ ਬਲੱਡ ਪ੍ਰਾਪਤ ਕੀਤਾ। ਲੈਬੋਰੇਟਰੀ ਐਸੋਸੀਏਸ਼ਨ ਵੱਲੋਂ ਬਲੱਡ ਅਤੇ ਸ਼ੂਗਰ ਦੇ ਟੈਸਟ ਫਰੀ ਕੀਤੇ ਗਏ ਅਤੇ ਕਮਿਸਟ ਐਸੋਸੀਏਸ਼ਨ ਵੱਲੋਂ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਸ਼ਾਮ ਵਕਤ ਨਸ਼ਿਆ ਖਿਲਾਫ ਜਾਗਰੂਕ ਕਰਦੇ ਘੋਲ ਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਸੇਵਕ ਸਿੰਘ ਖਹਿਰਾ,ਸੰਤ ਰਤਨ ਦਾਸ ਜਖੇਪਲ, ਸੰਤ ਲਛਮਣ ਮੁਨੀ, ਅਗਰਵਾਲ ਸਭਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਸਮਾਜ ਸੇਵੀ ਮੁਨੀਸ਼ ਕੁਮਾਰ, ਕਾਮਰੇਡ ਸੱਤਪਾਲ ਚੋਪੜਾ, ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਸਾਬਕਾ ਕੌਸਲਰ ਅਜੇ ਨੀਟਾ, ਪ੍ਰਮੋਦ ਗਰਗ, ਦਵਿੰਦਰ ਪਾਲ ਗਰਗ, ਓਮ ਪ੍ਰਕਾਸ਼ ਗਰਗ, ਵਿਰਸਾ ਸਿੰਘ, ਸਤਪਾਲ ਸ਼ਰਮਾ, ਸੰਜੀਵ ਕੁਮਾਰ ਗਰਗ, ਨੈਬ ਸਿੰਘ ਸੰਧੂ, ਸੋਣੀ ਸਿੰਘ ਆਦਿ ਹਾਜਰ ਸਨ।

G Media News
Author: G Media News

happygarg80@gmail. Com

Leave a Comment

Read More

Read More