Search
Close this search box.

ਸਵੀਟ ਬਲੋਸਮਸ ਸਕੂਲ ਦੇ “ਨੌਲੇਜ ਐਕਸਪੋ ਮੇਲੇ” ਚ ਬੱਚਿਆਂ ਨੇ ਦਿਖਾਈ ਆਪਣੀ ਕਾਬਲੀਅਤ, ਸ਼੍ਰੀ ਰਾਮ ਮੰਦਿਰ, ਜੀ-20, ਚੰਦਰਯਾਨ,ਪੰਜਾਬੀ ਤੇ ਹਰਿਆਣਵੀ ਸੱਭਿਆਚਾਰਕ ਪ੍ਰੋਜੈਕਟ ਆਕਰਸ਼ਣ ਦਾ ਕੇਂਦਰ ਬਣੇ

ਸਰਦੂਲਗੜ੍ਹ    ਰਣਜੀਤ ਗਰਗ 

ਸ਼ਹਿਰ ਦੇ ਵਿਚਕਾਰ ਸਥਿਤ ਸਵੀਟ ਬਲੌਸਮਸ ਸਕੂਲ ਸਰਦੂਲਗੜ੍ਹ ਦੇ ਬੱਚੇ ਭਾਰਤੀ ਸੰਸਕ੍ਰਿਤੀ ਨਾਲ ਸਬੰਧਤ ਹਰ ਤਿਉਹਾਰ ਬੜੇ ਚਾਵਾਂ ਨਾਲ ਮਨਾਉਂਦੇ ਹਨ ਬੀਤੇ ਕੱਲ ਸਕੂਲ ‘ਚ ਇੱਕ ਵਿਸ਼ੇਸ਼ ਪ੍ਰੋਗਰਾਮ ਤਹਿਤ “ਨੌਲੇਜ ਐਕਸਪੋ ਮੇਲਾ” ਲਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਪੰਜਾਬੀ ਸਭਿਆਚਾਰ,ਹਰਿਆਣਵੀ ਸੱਭਿਆਚਾਰ,ਜੀ-20, ਭਾਰਤੀ ਸੰਸਦ, ਸੱਤ ਅਜੂਬੇ, ਸਾਇੰਸ ਸਿਟੀ,ਸੋਲਰ ਸਿਟੀ,ਚੰਦਰਯਾਨ, ਆਟਾ ਚੱਕੀ, ਜਨਰੇਟਰ, ਪ੍ਰੋਬੇਬੀਲਟੀ, ਟ੍ਰਿਗਨੋਮੈਟਰੀ, ਭਗਵਾਨ ਸ਼੍ਰੀ ਰਾਮ ਮੰਦਿਰ ਦਾ ਪ੍ਰੋਜੈਕਟ,ਰੋਬੋਟ, ਖੇਡਾਂ ਚ ਵਾੱਲੀਬਾਲ , ਸਕੇਟਿੰਗ ਗਰਾਉਂਡ, ਪਾਰਟਸ ਆਫ ਸਪੀਚ, ਆਰਟ, ਸੰਗੀਤ, ਬੈਂਕ, ਜੀ ਐੱਸ ਟੀ ਆਦਿ ਦੇ ਪ੍ਰੋਜੈਕਟ ਬਣਾਏ।ਇਸ ਤੋ ਇਲਾਵਾ ਛੋਟੇ- ਛੋਟੇ ਬੱਚਿਆਂ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਵੇਸਟ ਵਸਤੂਆਂ ਤੋਂ ਵਧੀਆ ਪ੍ਰੋਜੈਕਟ ਬਣਾਏ ਗਏ ਜਿਨ੍ਹਾਂ ਨੂੰ ਦੇਖ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਬੱਚਿਆਂ ਦੀ ਪ੍ਰਸ਼ੰਸ਼ਾ ਕੀਤੀ ਗਈ । ਚੌਥੀ ਜਮਾਤ ਦੇ ਰੇਹਾਨ ਸ਼ਰਮਾ ਨੇ ਵੱਖ- ਵੱਖ ਦੇਸ਼ਾਂ ਦੇ ਝੰਡਿਆਂ ਦੀ ਪਹਿਚਾਣ ਕਰਕੇ ਆਪਣੀ ਕਾਬਲੀਅਤ ਵਿਖਾਈ | ਸੰਸਥਾ ਦੇ ਪ੍ਰਬੰਧਕ ਅਤੇ ਮੌਜੂਦਾ ਪੰਜਾਬ ਬਿਜਲੀ ਵਿਭਾਗ ਦੇ ਟਰਾਂਸਮਿਸ਼ਨ ਡਾਇਰੈਕਟਰ ਨੇਮ ਚੰਦ ਚੋਧਰੀ ਅਤੇ ਦੀਪਕ ਗਰਗ,ਅਮਿਤ ਗਰਗ,ਸ਼ਬੀਨਾ ਗਰਗ ਜੀ ਨੇ ਪ੍ਰਤੀਭਾਗੀ ਬੱਚਿਆਂ ਅਤੇ ਪ੍ਰੋਜੈਕਟ ਤਿਆਰ ਕਰਵਾਉਣ ਵਾਲੇ ਸਟਾਫ਼ ਦੀ ਮਿਹਨਤ ਦੀ ਸ਼ਲਾਂਘਾ ਕਰਦੇ ਕਿਹਾ ਕਿ ਬੱਚਿਆਂ ਦੀ ਲਗਨ ਅਤੇ ਮਿਹਨਤ ਨੂੰ ਸਲੂਟ ਹੈ ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਸਕੂਲ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ ਇਸ ਤਰ੍ਹਾਂ ਦੇ ਕਲਚਰਲ ਅਤੇ ਜਰਨਲ ਨੌਲੇਜ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣ । ਸਵੀਟ ਬਲੌਸਮਸ ਸਕੂਲ ਦੇ ਫਾਊਂਡਰ ਪ੍ਰਿੰਸੀਪਲ ਮੈਡਮ ਪੂਜਾ ਤਿਨਾ ਜੋ ਸਕੂਲ ਵਿਖੇ ਮਹਿਮਾਨ ਵਜੋਂ ਪੁੱਜੇ ਸਨ, ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਐਗਜੀਬਿਸ਼ਨ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ ਅਤੇ ਵਿਦਿਆਰਥੀ ਭਵਿੱਖ ਲਈ ਤਿਆਰ ਹੁੰਦੇ ਹਨ।
ਸਕੂਲ ਪ੍ਰਿੰਸੀਪਲ ਮੈਡਮ ਮੁਕੇਸ਼ ਸਿੰਘ ਨੇ ਕਿਹਾ ਕਿ ਬੱਚਿਆਂ ਲਈ ਪ੍ਰੈਕਟੀਕਲ ਗਿਆਨ ਬਹੁਤ ਜਰੂਰੀ ਹੈ ਅਤੇ ਇਸ ਤਰ੍ਹਾਂ ਦਾ ਗਿਆਨ ਨਾਲ ਬੱਚਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਜਜ਼ਬਾ ਮਿਲਦਾ ਹੈ।ਸਕੂਲ ਵਾਈਸ ਪ੍ਰਿੰਸੀਪਲ ਈਸ਼ਾ ਗਰਗ ਤੇ ਸਕੂਲ ਸਟਾਫ ਨੇ ਬਾਹਰੋਂ ਆਏ ਮਹਿਮਾਨਾਂ,ਬੱਚਿਆਂ ਦੇ ਮਾਪਿਆਂ ਦਾ ਪ੍ਰੋਗਰਾਮ ‘ਚ ਪਹੁੰਚਣ ਲਈ ਧੰਨਵਾਦ ਕੀਤਾ।

 

G Media News
Author: G Media News

happygarg80@gmail. Com

Leave a Comment

Read More

Read More