Search
Close this search box.

ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਸ਼ੰਟਪ੍ਰੀਤ ਨੇ ਪੰਜਾਬ ਸਟੇਟ ਪੱਧਰ ਤੇ ਕਾਂਸੇ ਦਾ ਤਗਮਾ ਜਿੱਤਿਆ, ਸਕੂਲ ਖਿਡਾਰੀਆਂ ਨੇ ਸਟੇਟ ਪੱਧਰ ’ਤੇ ਜਿੱਤੇ 4 ਤਗਮੇ

ਸਰਦੂਲਗੜ੍ਹ •  ਰਣਜੀਤ ਗਰਗ

ਪੜਾਈ ਦੇ ਖੇਤਰ ਵਿੱਚ ਦਸ਼ਮੇਸ਼ ਕਾਨਵੇਂਟ ਸੀਨੀਅਰ ਸਕਂੈਡਰੀ ਸਕੂਲ ਸਰਦੂਲਗੜ੍ਹ ਦੁਆਰਾ ਪੰਜਾਬ ਟੌਪਰ ਬਣਨ ਤੋਂ ਬਾਅਦ ਖੇਡਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਜਿਲ੍ਹੇ ਵਿੱਚ ਪਹਿਲੇ ਸਥਾਨ ਤੇ ਰਹਿੰਦਿਆਂ ਅਲੱਗ-ਅਲੱਗ ਖੇਡਾਂ ਵਿੱਚ ਪੰਜਾਬ ਸਟੇਟ ਪੱਧਰ ਤੇ ਹਿੱਸਾ ਲੈਣ ਦਾ ਮੌਕਾ ਮਿਿਲਆ।ਪੰਜਾਬ ਸਰਕਾਰ ਦੁੁਆਰਾ ਆਯੋਜਿਤ ਸਟੇਟ ਪੱਧਰੀ ਕਿੱਕ ਬਾਕਸਿੰਗ ਖੇਡ ਮੁੁਕਾਬਲੇ ਜੋ ਕਿ ਮਲੇਰਕੋਟਲੇ ਵਿਖੇ ਸੰਪੰਨ ਹੋਏ, ਇਹਨਾਂ ਮੁੁਕਾਬਲਿਆਂ ਵਿੱਚ ਸਕੂਲ ਦੇ ਕਿੱਕ ਬਾਕਸਿੰਗ ਦੇ ਖਿਡਾਰੀਆਂ ਵੱਲੋਂ ਸ਼ੰਟਪ੍ਰੀਤ ਸਪੁੱਤਰ ਸ੍ਰੀ ਬਲਵਿੰਦਰ ਕੁਮਾਰ ਵਾਸੀ ਝੰਡਾ ਕਲਾਂ ਜੋ ਕਿ ਬਾਰਵੀਂ ਜਮਾਤ ਦੀ ਆਰਟਸ ਗਰੁੱਪ ਦਾ ਵਿਦਿਆਰਥੀ ਹੈ, ਵੱਲੋਂ ਸਟੇਟ ਵਿੱਚੋਂ ਤੀਸਰੇ ਸਥਾਨ ਤੇ ਰਹਿੰਦਿਆਂ ਮਾਨਸਾ ਜਿਲੇ੍ਹ ਲਈ ਕਾਸੇ ਦਾ ਤਗਮਾ ਹਾਸਿਲ ਕੀਤਾ।ਇਸੇ ਤਰਾਂ੍ਹ ਸਕੂਲ ਦੇ ਵਿਦਆਰਥੀ ਜਤਿਨ ਜੈਨ, ਸੌਰਵ ਸ਼ਰਮਾ, ਹੁਸਨਦੀਪ ਕੌਰ, ਨਵਜੀਤ ਕੌਰ ਵੱਲੋਂ ਕਿੱਕ ਬਾਕਸਿੰਗ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜੂਡੋ ਖੇਡ ਦੇ ਸਕੂਲ ਖਿਡਾਰੀ ਜਸ਼ਨਦੀਪ ਸਿੰਘ,ਹੁਸਨਪ੍ਰੀਤ ਸਿੰਘ, ਗਗਨਦੀਪ ਸਿੰਘ, ਨੇ ਮਲੇਰਕੋਟਲਾ ਤੇ ਸ੍ਰੀ ਅਮ੍ਰਿੰਤਸਰ ਸਾਹਿਬ ਜਿਿਲ੍ਹਆਂ ਨੂੰ ਹਰਾਇਆ।
ਸਕੂਲ ਦੀ ਅੰਡਰ 19 ਰੱਸਾ ਕੱਸੀ ਲੜਕੀਆਂ ਦੀ ਟੀਮ ਵੱਲੋਂ ਖੇਡਦਿਆਂ ਸਕੂਲ ਖਿਡਾਰੀ ਅਨਾਮਿਕਾ, ਸਾਹਿਲ ਕੌਰ, ਜੋਤ ਸੰਧੂ, ਗਜ਼ਲ, ਇੰਸ਼ਮੀਤ ਕੌਰ, ਨਵਜੀਤ ਕੌਰ, ਕਸ਼ਿਸ਼, ਕਾਜਲ ਨੇ ਗੁਰਦਾਸਪੁਰ, ਕਪੂਰਥਲਾ, ਸ੍ਰੀ ਅਮ੍ਰਿੰਤਸਰ ਸਾਹਿਬ , ਸੰਗਰੂਰ ਜਿਿਲ੍ਹਆਂ ਨੂੰ ਹਰਾਇਆਂ ਅਤੇ ਅੰਡਰ 17 ਰੱਸਾ ਕੱਸੀ ਲੜਕਿਆਂ ਦੀ ਟੀਮ ਵੱਲੋਂ ਖੇਡਦੀਆਂ ਅਰਸ਼ਦੀਪ ਸਿੰਘ, ਸ਼ਰਨਜੋਤ ਸਿੰਘ, ਬਖਸ਼ਪ੍ਰੀਤ ਸਿੰਘ, ਹਰਮਨ ਸਿੰਘ, ਅਰਮਾਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਇੰਮਪਲ ਸਿੰਘ, ਹਰਜੋਤ ਸਿੰਘ, ਹੁਸਨਪ੍ਰੀਤ ਸਿੰਘ, ਪ੍ਰੇਮ ਖਿਡਾਰੀਆਂ ਵੱਲੋਂ ਮੁਕਤਸਰ, ਤਰਨਤਾਰਨ ਸਾਹਿਬ, ਸ੍ਰੀ ਅਮ੍ਰਿੰਤਸਰ ਸਾਹਿਬ, ਹੁਸ਼ਿਆਰਪੁਰ ਜਿਿਲ੍ਹਆਂ ਨੂੰ ਹਰਾਇਆ।ਅਤੇ ਗੱਤਕਾ ਟੀਮ ਲੜਕਿਆਂ ਵੱਲੋਂ ਖੇਡਦਿਆਂ ਜ਼ੋਬਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਸੁਖਮਨਪ੍ਰੀਤ ਸਿੰਘ, ਜਸਦੀਪ ਸਿੰਘ ਨੇ ਪੰਜਾਬ ਸਟੇਟ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਦੇ ਪ੍ਰਿੰਸੀਪਲ ਭੁੁਪਿੰਦਰ ਸਿੰਘ ਸੰਧੂ ਨੇ ਦੱਸਿਆਂ ਹੁਣ ਤੱਕ ਦੇ ਹੋਏ ਸਟੇਟ ਮੁਕਾਬਲਿਆਂ ਵਿੱਚ ਸਕੂਲ ਖਿਡਾਰੀਆਂ ਵੱਲੋਂ ਅਲੱਗ-ਅਲੱਗ ਖੇਡਾਂ ਵਿੱਚ ਸਟੇਟ ਪੱਧਰ ਤੇ ਭਾਗ ਲੈਣਾ ਸਕੂਲ ਲਈ ਵੱਡੀ ਪ੍ਰਾਪਤੀ ਹੈ। ਇਹਨਾਂ ਖਿਡਾਰੀਆਂ ਵੱਲੋਂ ਸਟੇਟ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨਾਮਿਕਾ, ਮਨਪ੍ਰੀਤ ਕੌਰ, ਭਵਿਿਸ਼ਆਂ ਗਰਗ ਅਤੇ ਸ਼ੰਟਪ੍ਰੀਤ ਨੇ 4 ਸਟੇਟ ਤਗਮੇ ਜਿੱਤਕੇ ਆਪਣੇ ਸਕੂਲ, ਆਪਣੇ ਮਾਪਿਆ ਅਤੇ ਸਰਦੂਲਗੜ੍ਹ ਹਲਕੇ ਦਾ ਨਾਮ ਸਟੇਟ ਪੱਧਰ ਤੇ ਰੌਸ਼ਨ ਕਰਨ ਲਈ ਖਿਡਾਰੀਆਂ, ਅਤੇ ਇਨ੍ਹਾਂ ਦੇ ਖੇਡ ਕੋਚਾ ਅਤੇ ਮਾਪਿਆ ਨੂੰ ਵਧਾਈਆਂ ਦਿੱਤੀਆਂ।

G Media News
Author: G Media News

happygarg80@gmail. Com

Leave a Comment

Read More

Read More