Search
Close this search box.

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਗੁਰਸਾਹਿਬ, ਗੁਰਲੀਨ ਅਤੇ ਮਾਨਵੀ ਡੀ.ਡੀ.ਪੰਜਾਬੀ ਸ਼ੋਅ ਦੇ ਫਾਈਨਲ ’ਚ ਪੁੱਜੇ

ਤਿੰਨੇ ਵਿਦਿਆਰਥੀ ‘ਕਿਸਮੇ ਕਿਤਨਾ ਹੈ ਦਮ’ ਸ਼ੋਅ ਦੇ ਫਾਈਨਲ ਵਿੱਚ ਦਿਖਾਉਣਗੇ ਜੌਹਰ
ਸਰਦੂਲਗੜ• (  ਰਣਜੀਤ ਗਰਗ    )
 ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ’ਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੜਾਈ ਅਤੇ ਖੇਡਾਂ ਵਿੱਚ ਉੱਚ ਪੱਧਰੀ ਮੁਕਾਮ ਹਾਸਿਲ ਕਰਦਿਆਂ ਹੁਣ ਇਨ੍ਹਾਂ ਸੰਸਥਾਵਾਂ ਦੇ ਤਿੰਨੇ ਵਿਦਿਆਰਥੀਆਂ ਨੇ ਜਲੰਧਰ ਦੂਰਦਰਸ਼ਨ (ਡੀ.ਡੀ. ਪੰਜਾਬੀ) ਦੇ ਸ਼ੋਅ ‘ਕਿਸਮੇ ਕਿਤਨਾ ਹੈ ਦਮ’ ਦੇ ਗਾਇਕੀ, ਸੁੰਦਰ ਲਿਖਾਈ ਅਤੇ ਡਾਂਸ ਦੇ ਹੋਏ ਮੁਕਾਬਲਿਆਂ ਵਿੱਚ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀ ਚੌਥੀ ਕਲਾਸ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਕਾਹਨ ਸਿੰਘ ਵਾਸੀ ਭੂੰਦੜ ਜਿਲ੍ਹਾ ਮਾਨਸਾ ਨੇ ਡਾਂਸ ਅਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਮਾਨਵੀ ਪੁੱਤਰੀ ਰਾਕੇਸ਼ ਕੁਮਾਰ ਵਾਸੀ ਕਰੰਡੀ ਜਿਲ੍ਹਾ ਮਾਨਸਾ ਨੇ ਸੁੰਦਰ ਲਿਖਾਈ ‘ਤੇ ਦਸ਼ਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਆਹਲੂਪੁਰ ਜਿਲ੍ਹਾ ਮਾਨਸਾ ਨੇ ਗਾਇਕੀ ਖੇਤਰ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ।ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਅਧਿਆਪਕਾਂ ਨੇ ਦੱਸਿਆ ਹੈ ਕਿ ਸਾਡੇ ਦੋਵੇਂ ਸਕੂਲਾਂ ਦੇ ਇਹ ਵਿਿਦਆਰਥੀ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਆਪਣਾ ਸ਼ੌਕ ਰੱਖਦੇ ਹਨ।ਜਿਨ੍ਹਾਂ ਨੇ ਸ਼ੌਅ ਦੇ ਹੋਏ 4 ਐਡੀਸ਼ਨਾਂ ਵਿੱਚ ਵਧੀਆਂ ਪੇਸ਼ਕਾਰੀ ਦਿੰਦੇ ਹੋਏ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ।ਉਮੀਦ ਹੈ ਕਿ ਸ਼ੋਅ ਦੇ ਹੋਣ ਵਾਲੇ ਫਾਈਨਲ ਮੁਕਾਬਲਿਆਂ ਵਿੱਚ ਇਹ ਬੱਚੇ ਹੋਰ ਵੀ ਵਧਿਆਂ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ, ਆਪਣੇ ਮਾਪਿਆਂ ਅਤੇ ਮਾਨਸਾ ਜਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕਰਨਗੇ। ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਇਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਇਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਹੋਰ ਵੀ ਮਿਹਨਤ ਕਰਵਾਉਣ ਲਈ ਪ੍ਰੇਰਿਆ ।
G Media News
Author: G Media News

happygarg80@gmail. Com

Leave a Comment

Read More

Read More